ਪੰਜਾਬੀ ਬੋਲਣ ਵਾਲੇ ਸਾਇਕੋਲੋਜਿਸਟ, ਕਾਊਂਸਲਰ ਅਤੇ ਥੈਰੇਪਿਸਟ

Equana Minds (ਇਕੁਨਾ ਮਾਈਂਡਸ) ਤੁਹਾਨੂੰ ਆਸਟ੍ਰੇਲੀਆ ਵਿੱਚ ਰਜਿਸਟਰਡ ਸਾਇਕੋਲੋਜਿਸਟਾਂ ਅਤੇ ਕਾਊਂਸਲਰਾਂ ਨਾਲ ਜੋੜਦਾ ਹੈ, ਜੋ ਤੁਹਾਡੀ ਭਾਸ਼ਾ ਅਤੇ ਸੱਭਿਆਚਾਰ ਨੂੰ ਸਮਝਦੇ ਹਨ।

ਅਜਿਹੀ ਥੈਰੇਪੀ ਪ੍ਰਦਾਨ ਕਰਦਾ ਹੈ, ਜੋ ਕੁਦਰਤੀ, ਨਿੱਜੀ ਅਤੇ ਆਸਾਨੀ ਨਾਲ ਪਹੁੰਚਯੋਗ ਮਹਿਸੂਸ ਹੁੰਦੀ ਹੈ — ਤਾਂ ਜੋ ਤੁਹਾਨੂੰ ਲੋੜੀਂਦੀ ਸਹਾਇਤਾ ਮਿਲ ਸਕੇ।

ਪੰਜਾਬੀ ਭਾਸ਼ਾ ਵਿੱਚ ਉਪਲਬਧ ਸਾਇਕੋਲੋਜੀ ਅਤੇ ਥੈਰੇਪੀ ਸੇਵਾਵਾਂ

ਜੇਕਰ ਤੁਸੀਂ ਆਸਟ੍ਰੇਲੀਆ ਵਿੱਚ ਪੰਜਾਬੀ ਬੋਲਣ ਵਾਲੇ ਸਾਇਕੋਲੋਜਿਸਟ ਦੀ ਭਾਲ ਕਰ ਰਹੇ ਹੋ, ਤਾਂ Equana Minds ਤੁਹਾਡੀ ਪਸੰਦੀਦਾ ਭਾਸ਼ਾ ਵਿੱਚ ਸਹਾਇਕ ਅਤੇ ਸੱਭਿਆਚਾਰਕ ਤੌਰ ‘ਤੇ ਸੰਵੇਦਨਸ਼ੀਲ ਥੈਰੇਪੀ ਪ੍ਰਦਾਨ ਕਰਦਾ ਹੈ।

ਸਹਾਇਤਾ ਲਈ ਸੰਪਰਕ ਕਰਨਾ ਕਈ ਵਾਰ ਅਣਜਾਣ ਜਾਂ ਮੁਸ਼ਕਿਲ ਮਹਿਸੂਸ ਹੋ ਸਕਦਾ ਹੈ, ਪਰ ਤੁਸੀਂ ਇਕੱਲੇ ਨਹੀਂ ਹੋ। ਚਾਹੇ ਤੁਸੀਂ ਆਪਣੇ ਲਈ, ਆਪਣੇ ਪਰਿਵਾਰ ਦੇ ਕਿਸੇ ਮੈਂਬਰ ਲਈ ਜਾਂ ਆਪਣੇ ਭਾਈਚਾਰੇ ਦੇ ਕਿਸੇ ਵਿਅਕਤੀ ਲਈ ਸਹਾਇਤਾ ਲੱਭ ਰਹੇ ਹੋ, ਸਾਡਾ ਉਦੇਸ਼ ਪੰਜਾਬੀ ਭਾਸ਼ਾ ਵਿੱਚ ਥੈਰੇਪੀ ਨੂੰ ਆਸਾਨ ਅਤੇ ਆਰਾਮਦਾਇਕ ਬਣਾਉਣਾ ਹੈ।

ਅਸੀਂ ਸਿਰਫ਼ ਕਿਸੇ ਭਾਸ਼ਾ ਵਿੱਚ ਸੋਚਦੇ ਹੀ ਨਹੀਂ, ਬਲਿਕ ਅਸੀਂ ਇਸਨੂੰ ਮਹਿਸੂਸ ਵੀ ਕਰਦੇ ਹਾਂ। ਜਦੋਂ ਤੁਸੀਂ ਆਪਣੀ ਮਾਤ-ਭਾਸ਼ਾ ਵਿੱਚ ਗੱਲ ਕਰਦੇ ਹੋ, ਤਾਂ ਤੁਸੀਂ ਆਪਣੇ ਵਿਚਾਰਾਂ ਅਤੇ ਭਾਵਨਾਵਾਂ ਨੂੰ ਬਿਨਾਂ ਹਿਚਕਚਾਹਟ ਅਤੇ ਬਿਨਾਂ ਕਿਸੇ ਰੁਕਾਵਟ ਦੇ ਵਧੇਰੇ ਸੁਭਾਵਿਕ ਢੰਗ ਨਾਲ ਦੱਸ ਸਕਦੇ ਹੋ।

ਇਸੇ ਲਈ, Equana Minds ਪੰਜਾਬੀ ਬੋਲਣ ਵਾਲੇ ਸਾਇਕੋਲੋਜਿਸਟ ਅਤੇ ਥੈਰੇਪਿਸਟਾਂ ਨੂੰ ਇਕੱਠੇ ਲਿਆਉਂਦਾ ਹੈ, ਜੋ ਤੁਹਾਡੀ ਭਾਸ਼ਾ ਅਤੇ ਤੁਹਾਡੇ ਸੱਭਿਆਚਾਰ ਦੋਵਾਂ ਨੂੰ ਸਮਝਦੇ ਹਨ।

ਕੀ ਤੁਸੀਂ ਸਮਝੇ ਗਏ ਮਹਿਸੂਸ ਕਰਨ ਲਈ ਤਿਆਰ ਹੋ?

Sunrise

ਥੈਰੇਪੀ ਲਈ ਆਉਣ ਦੇ ਕਾਰਨ

ਕੋਈ ਵੀ ਸਮੱਸਿਆ “ਵੱਡੀ” ਜਾਂ “ਛੋਟੀ” ਨਹੀਂ ਹੁੰਦੀ। ਤੁਸੀਂ ਆਪਣੀ ਜ਼ਿੰਦਗੀ ਵਿੱਚ ਜੋ ਕੁੱਝ ਵੀ ਚੱਲ ਰਿਹਾ ਹੈ, ਬੱਸ ਉਸ ਬਾਰੇ ਗੱਲ ਕਰ ਸਕਦੇ ਹੋ। ਹੇਠਾਂ ਕੁੱਝ ਗੱਲਾਂ ਹਨ ਜਿਨ੍ਹਾਂ ਵਿੱਚ ਤੁਹਾਡਾ ਪੰਜਾਬੀ ਬੋਲਣ ਵਾਲਾ ਸਾਇਕੋਲੋਜਿਸਟ, ਕਾਊਂਸਲਰ ਜਾਂ ਥੈਰੇਪਿਸਟ ਤੁਹਾਡੀ ਮਦਦ ਕਰ ਸਕਦਾ ਹੈ:

  • ਡਿਪ੍ਰੈਸ਼ਨ
  • ਸੋਗ ਜਾਂ ਕਿਸੇ ਦੇ ਸਦੀਵੀ ਵਿਛੋੜੇ ਦਾ ਦਰਦ
  • ਰਿਸ਼ਤੇ ਜਾਂ ਪਰਿਵਾਰਕ ਸਮੱਸਿਆਵਾਂ
  • ਨਵੇਂ ਮਾਹੌਲ ਅਤੇ ਸੱਭਿਆਚਾਰ ਨਾਲ ਢਲਣਾ
  • ਮਨ ਦਾ ਉਦਾਸ ਹੋਣਾ
  • ਤਣਾਅ
  • ਕੰਮ ਜਾਂ ਪੜ੍ਹਾਈ ਦਾ ਦਬਾਅ
  • ਸਵੈ-ਪਛਾਣ ਅਤੇ ਆਪਣੇਪਣ ਦੀ ਭਾਵਨਾ
  • ਚਿੰਤਾ
  • ਆਮ ਮਾਨਸਿਕ ਤੰਦਰੁਸਤੀ

ਅਸੀਂ ਸਹਾਇਤਾ ਕਿਵੇਂ ਕਰਦੇ ਹਾਂ?

Equana Minds ਵਿਖੇ, ਸਾਡੇ ਪੰਜਾਬੀ ਬੋਲਣ ਵਾਲੇ ਸਾਇਕੋਲੋਜਿਸਟ, ਕਾਊਂਸਲਰ ਅਤੇ ਥੈਰੇਪਿਸਟ ਸਬੂਤ-ਅਧਾਰਿਤ ਵੱਖ-ਵੱਖ ਤਰ੍ਹਾਂ ਦੇ ਇਲਾਜ ਤਰੀਕੇ ਵਰਤਦੇ ਹਨ। ਤੁਹਾਡਾ ਥੈਰੇਪਿਸਟ ਤੁਹਾਡੇ ਟੀਚਿਆਂ, ਤਰਜੀਹਾਂ ਅਤੇ ਸੱਭਿਆਚਾਰਕ ਪਿਛੋਕੜ ਦੇ ਨਾਲ ਢੁੱਕਵੇਂ ਹੋਣ ਵਾਲੇ ਤਰੀਕਿਆਂ ਦੀ ਚੋਣ ਕਰੇਗਾ।

ਅਸੀਂ ਜਿਨ੍ਹਾਂ ਤਰੀਕਿਆਂ ਦਾ ਇਸਤੇਮਾਲ ਕਰ ਸਕਦੇ ਹਾਂ, ਉਨ੍ਹਾਂ ਵਿੱਚ ਸ਼ਾਮਲ ਹਨ:

ਇਹ ਇੱਕ ਵਿਹਾਰਕ ਅਤੇ ਢਾਂਚਾਗਤ ਥੈਰੇਪੀ ਹੁੰਦੀ ਹੈ, ਜੋ ਤੁਹਾਨੂੰ ਆਪਣੇ ਵਿਚਾਰਾਂ, ਭਾਵਨਾਵਾਂ ਅਤੇ ਵਤੀਰਿਆਂ ਦੇ ਆਪਸੀ ਸੰਬੰਧ ਨੂੰ ਸਮਝਣ ਵਿੱਚ ਮਦਦ ਕਰਦੀ ਹੈ ਅਤੇ ਵਧੇਰੇ ਸਿਹਤਮੰਦ ਢੰਗ ਵਿਕਸਤ ਕਰਨ ਵਿੱਚ ਸਹਾਇਤਾ ਕਰਦੀ ਹੈ।

ਇਹ ਥੈਰੇਪੀ ਮਨੋਵਿਗਿਆਨਕ ਲਚਕਤਾ ਨੂੰ ਮਜ਼ਬੂਤ ਕਰਨ ‘ਤੇ ਧਿਆਨ ਦਿੰਦੀ ਹੈ, ਇਹ ਤੁਹਾਨੂੰ ਮੁਸ਼ਕਲ ਵਿਚਾਰਾਂ ਅਤੇ ਭਾਵਨਾਵਾਂ ਨੂੰ ਸਵੀਕਾਰ ਕਰਨ ਦੇ ਨਾਲ-ਨਾਲ ਆਪਣੀਆਂ ਕਦਰਾਂ-ਕੀਮਤਾਂ ਦੇ ਅਨੁਸਾਰ ਅਰਥਪੂਰਨ ਕਦਮ ਚੁੱਕਣ ਵਿੱਚ ਸਹਾਇਤਾ ਕਰਦੀ ਹੈ।

ਇਹ ਇੱਕ ਅਗਾਂਹਵਧੂ ਪਹੁੰਚ ਵਾਲੀ ਥੈਰੇਪੀ ਹੈ, ਜੋ ਤੁਹਾਡੀਆਂ ਤਾਕਤਾਂ ਦੀ ਪਛਾਣ ਕਰਨ, ਟੀਚੇ ਮਿੱਥਣ, ਅਤੇ ਤੁਹਾਡੇ ਸੁਪਨਿਆਂ ਦੇ ਭਵਿੱਖ ਵੱਲ ਵੱਧਣ ਲਈ ਵਿਹਾਰਕ ਕਦਮ ਤਿਆਰ ਕਰਨ ਵਿੱਚ ਮਦਦ ਕਰਦੀ ਹੈ।

ਇਹ ਇੱਕ ਸਹਾਇਕ ਅਤੇ ਤੁਹਾਡੇ ਬਾਰੇ ਕਿਸੇ ਵੀ ਕਿਸਮ ਦੀ ਰਾਏ ਨਾ ਕਾਇਮ ਕਰਨ ਵਾਲੀ ਥੈਰੇਪੀ ਹੈ, ਜੋ ਤੁਹਾਨੂੰ ਆਪਣੇ ਅਨੁਭਵਾਂ ਬਾਰੇ ਖੁੱਲ੍ਹ ਕੇ ਗੱਲ ਕਰਨ ਲਈ ਇੱਕ ਸੁਰੱਖਿਅਤ ਥਾਂ ਪ੍ਰਦਾਨ ਕਰਦੀ ਹੈ ਅਤੇ ਆਪਣੇ ਬਾਰੇ ਸਵੈ-ਸਮਝ ਅਤੇ ਆਤਮ-ਵਿਸ਼ਵਾਸ ਵਧਾਉਣ ਵਿੱਚ ਮਦਦ ਕਰਦੀ ਹੈ।

ਇਹ ਇੱਕ ਅਜਿਹੀ ਥੈਰੇਪੀ ਹੈ ਜੋ ਪਿਛਲੇ ਅਨੁਭਵਾਂ ਦੇ ਪ੍ਰਭਾਵ ਨੂੰ ਮਾਨਤਾ ਦਿੰਦੀ ਹੈ, ਅਤੇ ਥੈਰੇਪੀ ਦੀ ਪੂਰੀ ਪ੍ਰਕਿਰਿਆ ਦੌਰਾਨ ਸੁਰੱਖਿਆ, ਭਰੋਸੇ ਅਤੇ ਤਾਕਤ ਬਣਾਉਣ ‘ਤੇ ਧਿਆਨ-ਕੇਂਦ੍ਰਿਤ ਕਰਦੀ ਹੈ।

ਆਪਣੇ ਪੰਜਾਬੀ ਬੋਲਣ ਵਾਲੇ ਥੈਰੇਪਿਸਟ ਨਾਲ ਕਿਵੇਂ ਜੁੜਨਾ ਹੈ?

ਆਪਣੀਆਂ ਥੈਰੇਪੀ ਲੋੜਾਂ ਬਾਰੇ ਕੁਝ ਸਵਾਲਾਂ ਦੇ ਜਵਾਬ ਦਿਓ

ਅਸੀਂ ਤੁਹਾਨੂੰ ਥੈਰੇਪੀ ਦੇ ਉਚਿਤ ਤਰੀਕੇ ਪ੍ਰਦਾਨ ਕਰਾਂਗੇ।

ਆਪਣੀਆਂ ਲੋੜਾਂ ਨਾਲ ਮੇਲ ਖਾਂਦੇ ਥੈਰੇਪਿਸਟ ਨਾਲ ਆਪਣਾ ਪਹਿਲਾ ਸੈਸ਼ਨ ਬੁੱਕ ਕਰੋ।

ਪੰਜਾਬੀ ਬੋਲਣ ਵਾਲਾ ਸਾਇਕੋਲੋਜਿਸਟ ਜਾਂ ਥੈਰੇਪਿਸਟ ਕਿਉਂ ਚੁਣੀਏ?

ਆਪਣੀ ਭਾਸ਼ਾ ਵਿੱਚ ਖੁੱਲ੍ਹ ਕੇ ਗੱਲ ਕਰੋ

ਸਹੀ ਸ਼ਬਦ ਲੱਭਣ ਜਾਂ ਮਨ ਵਿੱਚ ਅਨੁਵਾਦ ਕਰਨ ਦੀ ਲੋੜ ਤੋਂ ਬਿਨਾਂ, ਆਪਣੇ ਵਿਚਾਰਾਂ ਅਤੇ ਭਾਵਨਾਵਾਂ ਬਾਰੇ ਸੁਭਾਵਿਕ ਢੰਗ ਨਾਲ ਗੱਲ ਕਰੋ।

ਤੁਹਾਡੇ ਸੱਭਿਆਚਾਰ ਨੂੰ ਸਮਝਣ ਵਾਲੇ ਕਿਸੇ ਅਜਿਹੇ ਵਿਅਕਤੀ ਨਾਲ ਗੱਲ ਕਰੋ

ਇੱਕ ਅਜਿਹੇ ਥੈਰੇਪਿਸਟ ਨਾਲ ਕੰਮ ਕਰੋ ਜੋ ਤੁਹਾਡੇ ਸੱਭਿਆਚਾਰਕ ਪਿਛੋਕੜ, ਕਦਰਾਂ-ਕੀਮਤਾਂ ਅਤੇ ਅਨੁਭਵਾਂ ਨੂੰ ਸਮਝਦਾ ਹੈ, ਤਾਂ ਜੋ ਤੁਹਾਨੂੰ ਹਰ ਗੱਲ ਸ਼ੁਰੂ ਤੋਂ ਸਮਝਾਉਣ ਦੀ ਲੋੜ ਨਾ ਪਵੇ।

ਯੋਗਤਾ ਪ੍ਰਾਪਤ ਅਤੇ ਧਿਆਨ ਨਾਲ ਚੁਣੇ ਗਏ ਥੈਰੇਪਿਸਟ

ਸਾਡੀ ਟੀਮ ਵਿੱਚ ਆਸਟ੍ਰੇਲੀਆ ਵਿੱਚ ਰਜਿਸਟਰਡ ਸਾਇਕੋਲੋਜਿਸਟ ਅਤੇ ਕਾਊਂਸਲਰ ਸ਼ਾਮਲ ਹਨ, ਨਾਲ ਹੀ ਨਾਲ ਮਾਨਤਾ ਪ੍ਰਾਪਤ ਯੋਗਤਾਵਾਂ ਵਾਲੇ ਧਿਆਨ ਨਾਲ ਚੁਣੇ ਗਏ ਅੰਤਰਰਾਸ਼ਟਰੀ ਥੈਰੇਪਿਸਟ ਵੀ ਸ਼ਾਮਲ ਹਨ।

ਔਨਲਾਈਨ ਥੈਰੇਪੀ, ਜਿੱਥੇ ਵੀ ਤੁਸੀਂ ਹੋ ਉੱਥੇ ਹੀ

ਤੁਹਾਡੇ ਸਮੇਂ ਅਤੇ ਸਥਾਨ ਮੁਤਾਬਿਕ ਢੁੱਕਵੇਂ ਹੋਣ ਵਾਲੇ ਲਚਕਦਾਰ ਔਨਲਾਈਨ ਸੈਸ਼ਨਾਂ ਦੇ ਨਾਲ, ਆਪਣੇ ਘਰ ਦਾ ਆਰਾਮ ਮਾਣਦੇ ਹੋਏ ਹੀ ਸਹਾਇਤਾ ਪ੍ਰਾਪਤ ਕਰੋ।

ਥੈਰੇਪੀ ਸੈਸ਼ਨ ਵਿੱਚ ਕੀ ਉਮੀਦ ਕਰਨੀ ਹੈ?

ਔਨਲਾਈਨ ਥੈਰੇਪੀ ਸਰਲ, ਅਤੇ ਨਿੱਜੀ ਹੈ, ਅਤੇ ਤੁਹਾਨੂੰ ਸ਼ੁਰੂ ਤੋਂ ਹੀ ਸਹਿਜ ਮਹਿਸੂਸ ਕਰਨ ਵਿੱਚ ਮਦਦ ਕਰਨ ਲਈ ਤਿਆਰ ਕੀਤੀ ਗਈ ਹੈ। ਸੈਸ਼ਨ ਸੁਰੱਖਿਅਤ ਵੀਡੀਓ ਰਾਹੀਂ ਹੁੰਦੇ ਹਨ, ਇਸ ਲਈ ਤੁਸੀਂ ਆਪਣੇ ਘਰ ਜਾਂ ਕਿਸੇ ਵੀ ਸ਼ਾਂਤ, ਅਤੇ ਨਿੱਜੀ ਜਗ੍ਹਾ ਤੋਂ ਆਪਣੇ ਥੈਰੇਪਿਸਟ ਨਾਲ ਗੱਲ ਕਰ ਸਕਦੇ ਹੋ।

ਆਪਣੇ ਸੈਸ਼ਨ ਵਿੱਚ, ਤੁਸੀਂ ਤੁਹਾਡੀ ਜ਼ਿੰਦਗੀ ਵਿੱਚ ਕੀ ਹੋ ਰਿਹਾ ਹੈ, ਤੁਸੀਂ ਕਿਵੇਂ ਮਹਿਸੂਸ ਕਰ ਰਹੇ ਹੋ ਅਤੇ ਤੁਸੀਂ ਕਿਹੜੀਆਂ ਗੱਲਾਂ ‘ਤੇ ਕੰਮ ਕਰਨਾ ਚਾਹੁੰਦੇ ਹੋ — ਇਨ੍ਹਾਂ ਬਾਰੇ ਖੁੱਲ੍ਹ ਕੇ ਗੱਲ ਕਰ ਸਕਦੇ ਹੋ। ਤੁਹਾਡਾ ਥੈਰੇਪਿਸਟ ਤੁਹਾਡੀ ਗੱਲ ਧਿਆਨ ਨਾਲ ਸੁਣੇਗਾ, ਨਿਮਰਤਾ-ਸਹਿਤ ਸਹਾਇਕ ਸਵਾਲ ਪੁੱਛੇਗਾ, ਅਤੇ ਤੁਹਾਡੀ ਲੋੜ ਅਤੇ ਰਫ਼ਤਾਰ ਦੇ ਅਨੁਸਾਰ ਸਬੂਤ-ਅਧਾਰਿਤ ਜਾਂ ਮਾਨਤਾ ਪ੍ਰਾਪਤ ਥੈਰੇਪੀ ਤਰੀਕਿਆਂ ਨੂੰ ਵਰਤੇਗਾ।

ਔਨਲਾਈਨ ਥੈਰੇਪੀ ਕਾਫ਼ੀ ਹੱਦ ਤੱਕ ਵਿਅਕਤੀਗਤ ਸੈਸ਼ਨਾਂ ਵਰਗੀ ਹੀ ਹੁੰਦੀ ਹੈ, ਪਰ ਇਸ ਵਿੱਚ ਵਧੇਰੇ ਲਚਕਤਾ ਹੁੰਦੀ ਹੈ। ਤੁਹਾਨੂੰ ਕਿਤੇ ਜਾਣ ਲਈ ਸਫ਼ਰ ਕਰਨ ਦੀ ਲੋੜ ਨਹੀਂ ਹੁੰਦੀ, ਅਤੇ ਤੁਸੀਂ ਜਿੱਥੇ ਵੀ ਹੋ ਉਥੋਂ ਹੀ ਉਸ ਭਾਸ਼ਾ ਵਿੱਚ ਸਹਾਇਤਾ ਲੈ ਸਕਦੇ ਹੋ ਜਿਸ ਵਿੱਚ ਗੱਲ ਕਰਨਾ ਤੁਹਾਨੂੰ ਸਭ ਤੋਂ ਵੱਧ ਸੁਭਾਵਿਕ ਲੱਗਦਾ ਹੈ।

ਤੁਸੀਂ ਕਿਸਨੂੰ ਮਿਲ ਸਕਦੇ ਹੋ?

Equana Minds ਵਿਖੇ, ਤੁਸੀਂ ਆਪਣੀਆਂ ਲੋੜਾਂ, ਤਰਜੀਹਾਂ ਅਤੇ ਸਥਾਨ ਦੇ ਅਨੁਸਾਰ ਯੋਗਤਾ-ਪ੍ਰਾਪਤ ਵੱਖ-ਵੱਖ ਮਾਹਿਰਾਂ ਦੀ ਟੀਮ ਵਿੱਚੋਂ ਕਿਸੇ ਦੀ ਚੋਣ ਕਰ ਸਕਦੇ ਹੋ।

  • ਰਜਿਸਟਰਡ ਮਨੋਵਿਗਿਆਨੀ

    ਆਸਟ੍ਰੇਲੀਆ ਵਿੱਚ AHPRA-ਰਜਿਸਟਰਡ ਪੰਜਾਬੀ ਬੋਲਣ ਵਾਲੇ ਸਾਇਕੋਲੋਜਿਸਟ, ਜੋ ਸਬੂਤ-ਅਧਾਰਿਤ ਮਨੋਵਿਗਿਆਨਕ ਥੈਰੇਪੀ ਪ੍ਰਦਾਨ ਕਰਦੇ ਹਨ। ਇਨ੍ਹਾਂ ਵਿੱਚੋਂ ਬਹੁਤ ਸਾਰੇ ਬਹੁਭਾਸ਼ੀ ਹਨ, ਅਤੇ ਯੋਗ ਹੋਣ ਦੀ ਸਥਿਤੀ ਵਿੱਚ ਮੈਡੀਕੇਅਰ ਰੀਬੇਟ ਵੀ ਉਪਲਬਧ ਹੋ ਸਕਦੇ ਹਨ।

  • ਕਲੀਨਿਕਲ ਸਾਇਕੋਲੋਜਿਸਟ

    AHPRA-ਰਜਿਸਟਰਡ ਪੰਜਾਬੀ ਬੋਲਣ ਵਾਲੇ ਕਲੀਨਿਕਲ ਸਾਇਕੋਲੋਜਿਸਟ, ਜਿਨ੍ਹਾਂ ਕੋਲ ਵਧੇਰੇ ਗੁੰਝਲਦਾਰ ਮਾਨਸਿਕ ਸਿਹਤ ਸਮੱਸਿਆਵਾਂ ਦਾ ਮੁਲਾਂਕਣ ਅਤੇ ਇਲਾਜ ਕਰਨ ਲਈ ਉੱਚ ਪੱਧਰੀ ਸਿਖਲਾਈ ਹੁੰਦੀ ਹੈ। ਇਨ੍ਹਾਂ ਵਿੱਚੋਂ ਬਹੁਤ ਸਾਰੇ ਕਈ ਭਾਸ਼ਾਵਾਂ ਵਿੱਚ ਸੈਸ਼ਨ ਦਿੰਦੇ ਹਨ, ਅਤੇ ਜਿੱਥੇ ਕੋਈ ਵਿਅਕਤੀ ਯੋਗਤਾ ਰੱਖਦਾ ਹੈ ਉੱਥੇ ਮੈਡੀਕੇਅਰ ਛੋਟਾਂ ਵੀ ਉਪਲਬਧ ਹਨ।

  • ਐਕ੍ਰੈਡਿਟਡ ਕਾਊਂਸਲਰ ਅਤੇ ਸਾਇਕੋਥੈਰੇਪਿਸਟ

    ਤਜਰਬੇਕਾਰ ਮਾਹਿਰ ਜੋ ਆਸਟ੍ਰੇਲੀਆਈ ਪੇਸ਼ੇਵਰ ਸੰਸਥਾਵਾਂ ਤੋਂ ਮਾਨਤਾ ਪ੍ਰਾਪਤ ਹਨ, ਇਹ ਨਿੱਜੀ ਅਤੇ ਜੀਵਨ ਨਾਲ ਜੁੜੀਆਂ ਵੱਖ-ਵੱਖ ਚੁਣੌਤੀਆਂ ਲਈ ਸਹਾਇਕ ਗੱਲਬਾਤ-ਅਧਾਰਿਤ ਕਾਊਂਸਲਿੰਗ ਪ੍ਰਦਾਨ ਕਰਦੇ ਹਨ।

  • ਮਾਨਤਾ ਪ੍ਰਾਪਤ ਮਾਨਸਿਕ ਸਿਹਤ ਸਮਾਜਿਕ ਕਰਮਚਾਰੀ

    ਮਾਨਤਾ ਪ੍ਰਾਪਤ ਮਾਨਸਿਕ ਸਿਹਤ ਸਮਾਜਿਕ ਕਰਮਚਾਰੀ (AMHSWs) ਯੋਗ ਸਮਾਜਿਕ ਕਰਮਚਾਰੀ ਹੁੰਦੇ ਹਨ, ਜਿਨ੍ਹਾਂ ਕੋਲ ਮਾਨਸਿਕ ਸਿਹਤ ਮੁਲਾਂਕਣ ਅਤੇ ਸਬੂਤ-ਆਧਾਰਿਤ ਥੈਰੇਪੀ ਵਿੱਚ ਉੱਚ ਪੱਧਰੀ ਤਾਲੀਮ ਅਤੇ ਤਜਰਬਾ ਹੁੰਦਾ ਹੈ। ਉਹ ਚਿੰਤਾ, ਡਿਪ੍ਰੈਸ਼ਨ ਅਤੇ ਟ੍ਰੌਮਾ ਵਰਗੀਆਂ ਸਮੱਸਿਆਵਾਂ ਲਈ ਕਾਊਂਸਲਿੰਗ ਸਹਾਇਤਾ ਪ੍ਰਦਾਨ ਕਰਦੇ ਹਨ ਅਤੇ ਉਚਿਤ ਰੈਫਰਲ ਹੋਣ ‘ਤੇ Medicare ਰੀਬੇਟ ਯੋਗ ਸੇਵਾਵਾਂ ਵੀ ਦੇ ਸਕਦੇ ਹਨ।

Equana Minds ਦੇ ਸਾਰੇ ਕਲਿਨੀਸ਼ਨ ਸਿਖਲਾਈ ਪ੍ਰਾਪਤ ਅਤੇ ਤਜਰਬੇਕਾਰ ਹਨ ਅਤੇ ਆਦਰ ਭਾਵ ਨਾਲ, ਸੱਭਿਆਚਾਰਕ ਸਮਝ ਵਾਲੀ ਦੇਖਭਾਲ ਸੇਵਾ ਪ੍ਰਦਾਨ ਕਰਨ ਲਈ ਵਚਨਬੱਧ ਹਨ।

ਫੀਸਾਂ ਅਤੇ ਰੀਬੇਟ

ਸਾਡੀਆਂ ਫੀਸਾਂ ਦੇ ਵਿਕਲਪ ਵੇਖੋ

  • ਰਜਿਸਟਰਡ ਮਨੋਵਿਗਿਆਨੀ
  • ਕਲੀਨਿਕਲ ਸਾਇਕੋਲੋਜਿਸਟ
  • ਐਕ੍ਰੈਡਿਟਡ ਕਾਊਂਸਲਰ ਅਤੇ ਸਾਇਕੋਥੈਰੇਪਿਸਟ
  • ਮਾਨਤਾ ਪ੍ਰਾਪਤ ਮਾਨਸਿਕ ਸਿਹਤ ਸਮਾਜਿਕ ਕਰਮਚਾਰੀ

ਪ੍ਰਾਰੰਭਿਕ ਸੈਸ਼ਨ

(20 ਮਿੰਟ)

$80

Medicare ਰੀਬੇਟ ਤੋਂ ਪਹਿਲਾਂ:


$9.85

Medicare ਰੀਬੇਟ ਤੋਂ ਬਾਅਦ:

ਥੈਰੇਪਿਸਟ ਵੇਖੋ

ਵਿਅਕਤੀਗਤ ਸੈਸ਼ਨ

(50 ਮਿੰਟ)

$225

Medicare ਰੀਬੇਟ ਤੋਂ ਪਹਿਲਾਂ:


$126.05

Medicare ਰੀਬੇਟ ਤੋਂ ਬਾਅਦ:

ਥੈਰੇਪਿਸਟ ਵੇਖੋ

ਜੋੜੇ ਦਾ ਸੈਸ਼ਨ

(80 ਮਿੰਟ)

$290

Medicare ਰੀਬੇਟ ਉਪਲਬਧ ਨਹੀਂ ਹੈ

ਥੈਰੇਪਿਸਟ ਵੇਖੋ

ਪ੍ਰਾਰੰਭਿਕ ਸੈਸ਼ਨ

(20 ਮਿੰਟ)

$50

Medicare ਰੀਬੇਟ ਉਪਲਬਧ ਨਹੀਂ ਹੈ

ਥੈਰੇਪਿਸਟ ਵੇਖੋ

ਵਿਅਕਤੀਗਤ ਸੈਸ਼ਨ

(50 ਮਿੰਟ)

$270

Medicare ਰੀਬੇਟ ਤੋਂ ਪਹਿਲਾਂ:


$124.75

Medicare ਰੀਬੇਟ ਤੋਂ ਬਾਅਦ:

ਥੈਰੇਪਿਸਟ ਵੇਖੋ

ਜੋੜੇ ਦਾ ਸੈਸ਼ਨ

(80 ਮਿੰਟ)

$330

Medicare ਰੀਬੇਟ ਉਪਲਬਧ ਨਹੀਂ ਹੈ

ਥੈਰੇਪਿਸਟ ਵੇਖੋ

ਪ੍ਰਾਰੰਭਿਕ ਸੈਸ਼ਨ

(20 ਮਿੰਟ)

$50

Medicare ਰੀਬੇਟ ਉਪਲਬਧ ਨਹੀਂ ਹੈ

ਥੈਰੇਪਿਸਟ ਵੇਖੋ

ਵਿਅਕਤੀਗਤ ਸੈਸ਼ਨ

(50 ਮਿੰਟ)

$150

Medicare ਰੀਬੇਟ ਉਪਲਬਧ ਨਹੀਂ ਹੈ

ਥੈਰੇਪਿਸਟ ਵੇਖੋ

ਜੋੜੇ ਦਾ ਸੈਸ਼ਨ

(80 ਮਿੰਟ)

$190

Medicare ਰੀਬੇਟ ਉਪਲਬਧ ਨਹੀਂ ਹੈ

ਥੈਰੇਪਿਸਟ ਵੇਖੋ

ਪ੍ਰਾਰੰਭਿਕ ਸੈਸ਼ਨ

(20 ਮਿੰਟ)

$70

Medicare ਰੀਬੇਟ ਤੋਂ ਪਹਿਲਾਂ:


$8.2

Medicare ਰੀਬੇਟ ਤੋਂ ਬਾਅਦ:

ਥੈਰੇਪਿਸਟ ਵੇਖੋ

ਵਿਅਕਤੀਗਤ ਸੈਸ਼ਨ

(50 ਮਿੰਟ)

$195

Medicare ਰੀਬੇਟ ਤੋਂ ਪਹਿਲਾਂ:


$107.75

Medicare ਰੀਬੇਟ ਤੋਂ ਬਾਅਦ:

ਥੈਰੇਪਿਸਟ ਵੇਖੋ

ਜੋੜੇ ਦਾ ਸੈਸ਼ਨ

ਜੋੜਿਆਂ ਦੇ ਸੈਸ਼ਨਾਂ ਲਈ ਕਿਰਪਾ ਕਰਕੇ ਸਾਡੇ ਨਾਲ ਸੰਪਰਕ ਕਰੋ।

ਸਾਡੇ ਨਾਲ ਸੰਪਰਕ ਕਰੋ
ਸਾਰੀਆਂ ਫੀਸਾਂ ਵੇਖੋ

ਸਾਡੇ ਪੰਜਾਬੀ ਬੋਲਣ ਵਾਲੇ ਥੈਰੇਪਿਸਟ

Priya Sharma

Counsellor, Accredited Mental Health Social Worker

Person- centred and trauma- informed therapist integrating CBT, ACT and narrative approaches to support meaningful emotional growth.

English, Hindi - हिन्दी, Punjabi - ਪੰਜਾਬੀ, Urdu - اُردُو

Equana Minds ਤੁਹਾਡੀ ਭਾਸ਼ਾ ਵਿੱਚ, ਤੁਸੀਂ ਜਿੱਥੇ ਵੀ ਹੋਵੋ, ਤੁਹਾਡੀ ਸਹਾਇਤਾ ਲਈ ਇੱਥੇ ਹੈ।

ਅਕਸਰ ਪੁੱਛੇ ਜਾਣ ਵਾਲੇ ਪ੍ਰਸ਼ਨ

  • ਕੀ ਮੈਂ ਪੰਜਾਬੀ ਵਿੱਚ ਥੈਰੇਪੀ ਲੈ ਸਕਦਾ ਹਾਂ?

    ਹਾਂ। Equana Minds ਤੁਹਾਨੂੰ ਉਨ੍ਹਾਂ ਥੈਰੇਪਿਸਟਾਂ ਨਾਲ ਜੋੜਦਾ ਹੈ ਜੋ ਪੰਜਾਬੀ ਅਤੇ ਹੋਰ ਕਈ ਭਾਸ਼ਾਵਾਂ ਬੋਲਦੇ ਹਨ। ਤੁਸੀਂ ਉਸ ਭਾਸ਼ਾ ਵਿੱਚ ਸੈਸ਼ਨ ਕਰਵਾਉਣਾ ਚੁਣ ਸਕਦੇ ਹੋ ਜਿਸ ਵਿੱਚ ਗੱਲ ਕਰਨਾ ਤੁਸੀਂ ਸਭ ਤੋਂ ਵੱਧ ਸਹਿਜ ਮਹਿਸੂਸ ਕਰਦੇ ਹੋ।

    ਅਸੀਂ ਇਹ ਵੀ ਸਮਝਦੇ ਹਾਂ ਕਿ ਇੱਕੋ ਭਾਸ਼ਾ ਬੋਲਣ ਵਾਲੇ ਲੋਕ ਵੱਖ-ਵੱਖ ਦੇਸ਼ਾਂ, ਸੱਭਿਆਚਾਰਾਂ ਅਤੇ ਪਿਛੋਕੜਾਂ ਤੋਂ ਹੋ ਸਕਦੇ ਹਨ। ਇਸ ਲਈ ਜਿੱਥੇ ਸੰਭਵ ਹੋਵੇ, ਅਸੀਂ ਤੁਹਾਨੂੰ ਅਜਿਹੇ ਥੈਰੇਪਿਸਟ ਨਾਲ ਮਿਲਾਉਣ ਦੀ ਕੋਸ਼ਿਸ਼ ਕਰਦੇ ਹਾਂ ਜੋ ਸਿਰਫ਼ ਤੁਹਾਡੀ ਭਾਸ਼ਾ ਹੀ ਨਹੀਂ, ਸਗੋਂ ਤੁਹਾਡੇ ਸੱਭਿਆਚਾਰਕ ਪਿਛੋਕੜ ਅਤੇ ਜੀਵਨ ਅਨੁਭਵਾਂ ਨੂੰ ਵੀ ਸਮਝਦਾ ਹੋਵੇ।

  • ਆਪਣੀ ਮਾਤ-ਭਾਸ਼ਾ ਵਿੱਚ ਥੈਰੇਪੀ ਲੈਣਾ ਕਿਉਂ ਫਾਇਦਾਮੰਦ ਹੁੰਦਾ ਹੈ?

    ਬਹੁਤ ਸਾਰੇ ਲੋਕਾਂ ਲਈ ਆਪਣੇ ਵਿਚਾਰਾਂ, ਭਾਵਨਾਵਾਂ ਅਤੇ ਨਿੱਜੀ ਅਨੁਭਵਾਂ ਨੂੰ ਆਪਣੀ ਮਾਤ-ਭਾਸ਼ਾ ਵਿੱਚ ਬਿਆਨ ਕਰਨਾ ਆਸਾਨ ਹੁੰਦਾ ਹੈ। ਭਾਸ਼ਾ ਦਾ ਸੱਭਿਆਚਾਰ, ਸਵੈ-ਪਛਾਣ ਅਤੇ ਦੁਨੀਆ ਨੂੰ ਸਮਝਣ ਦੇ ਸਾਡੇ ਢੰਗ ਨਾਲ ਗਹਿਰਾ ਸੰਬੰਧ ਹੁੰਦਾ ਹੈ।

    ਖੋਜ ਅਤੇ ਅੰਤਰਰਾਸ਼ਟਰੀ ਮਾਨਸਿਕ ਸਿਹਤ ਸੰਸਥਾਵਾਂ ਵੀ ਇਹ ਮੰਨਦੀਆਂ ਹਨ ਕਿ ਕਿਸੇ ਵਿਅਕਤੀ ਨੂੰ ਉਸਦੀ ਮਨਪਸੰਦ ਭਾਸ਼ਾ ਅਤੇ ਸੱਭਿਆਚਾਰਕ ਸੰਦਰਭ ਵਿੱਚ ਸਹਾਇਤਾ ਪ੍ਰਦਾਨ ਕਰਨਾ ਮਹੱਤਵਪੂਰਨ ਹੈ।

    ਜਦੋਂ ਥੈਰੇਪੀ ਉਸ ਭਾਸ਼ਾ ਵਿੱਚ ਮਿਲਦੀ ਹੈ ਜਿਸ ਵਿੱਚ ਤੁਸੀਂ ਸਹਿਜ ਮਹਿਸੂਸ ਕਰਦੇ ਹੋ, ਤਾਂ ਇਹ:

    • ਤੁਹਾਨੂੰ ਆਪਣੀਆਂ ਭਾਵਨਾਵਾਂ ਨੂੰ ਵਧੇਰੇ ਸੁਭਾਵਿਕ ਢੰਗ ਨਾਲ ਸਮਝਾਉਣ ਵਿੱਚ ਮਦਦ ਕਰਦੀ ਹੈ

    • ਤੁਹਾਡੇ ਅਤੇ ਤੁਹਾਡੇ ਥੈਰੇਪਿਸਟ ਵਿਚਕਾਰ ਮਜ਼ਬੂਤ ਸੰਬੰਧ ਬਣਾਉਣ ਵਿੱਚ ਸਹਾਇਤਾ ਕਰਦੀ ਹੈ

    • ਗਲਤਫ਼ਹਿਮੀਆਂ ਹੋਣ ਦੀ ਸੰਭਾਵਨਾ ਘਟਾਉਂਦੀ ਹੈ

    • ਇਸ ਪੂਰੀ ਪ੍ਰਕਿਰਿਆ ਨੂੰ ਵਧੇਰੇ ਸੁਰੱਖਿਅਤ ਅਤੇ ਨਿੱਜੀ ਮਹਿਸੂਸ ਕਰਵਾਉਂਦੀ ਹੈ

    ਕਈ ਲੋਕਾਂ ਲਈ, ਆਪਣੀ ਮਾਤ-ਭਾਸ਼ਾ ਵਿੱਚ ਗੱਲ ਕਰਨਾ ਥੈਰੇਪੀ ਨੂੰ ਉਨ੍ਹਾਂ ਲਈ ਵਧੇਰੇ ਸੁਭਾਵਿਕ, ਅਰਥਪੂਰਨ ਅਤੇ ਲਾਭਦਾਇਕ ਬਣਾਉਂਦਾ ਹੈ।

  • Equana Minds ਕਿਵੇਂ ਕੰਮ ਕਰਦਾ ਹੈ?

    ਤੁਸੀਂ ਜਾਂ ਤਾਂ ‘‘ਥੈਰੇਪਿਸਟ ਵੇਖੋ” ਵਿੱਚੋਂ ਚੁਣ ਸਕਦੇ ਹੋ ਜਾਂ ਸਾਡੀ ”ਆਪਣੇ ਥੈਰੇਪਿਸਟ ਨਾਲ ਜੁੜੋ” ਪ੍ਰਕਿਰਿਆ ਪੂਰੀ ਕਰ ਸਕਦੇ ਹੋ। ਅਸੀਂ ਤੁਹਾਨੂੰ ਉਸ ਥੈਰੇਪਿਸਟ ਨਾਲ ਜੋੜਣ ਵਿੱਚ ਮਦਦ ਕਰਾਂਗੇ ਜੋ ਪੰਜਾਬੀ ਬੋਲਦਾ ਹੋਵੇ ਅਤੇ ਤੁਹਾਡੀਆਂ ਲੋੜਾਂ ਮੁਤਾਬਿਕ ਢੁੱਕਵਾਂ ਹੋਵੇ। ਸੈਸ਼ਨ ਸੁਰੱਖਿਅਤ ਟੈਲੀਹੈਲਥ ਪਲੇਟਫਾਰਮ ਰਾਹੀਂ ਔਨਲਾਈਨ ਕੀਤੇ ਜਾਂਦੇ ਹਨ। ਆਮ ਤੌਰ ‘ਤੇ ਇਕੱਲੇ ਵਿਅਕਤੀ ਲਈ ਇਹ ਸੈਸ਼ਨ 50 ਮਿੰਟ ਦੇ ਹੁੰਦੇ ਹਨ ਅਤੇ ਜੋੜਿਆਂ ਲਈ ਇਹ ਸੈਸ਼ਨ 80 ਮਿੰਟ ਦੇ ਹੁੰਦੇ ਹਨ।

    ਆਪਣਾ ਪੰਜਾਬੀ ਬੋਲਣ ਵਾਲਾ ਸਾਇਕੋਲੋਜਿਸਟ, ਕਾਊਂਸਲਰ ਜਾਂ ਥੈਰੇਪਿਸਟ ਲੱਭਣ ਲਈ ਅਤੇ ਆਪਣਾ ਪਹਿਲਾ 20 ਮਿੰਟ ਦਾ ਸੈਸ਼ਨ ਬੁੱਕ ਕਰਨ ਲਈ, ਸਾਡੇ ”ਥੈਰੇਪਿਸਟ ਵੇਖੋ” ਅਤੇ ”ਆਪਣੇ ਥੈਰੇਪਿਸਟ ਨਾਲ ਜੁੜੋ” ਭਾਗ ਵੇਖੋ।

  • ਮੈਂ ਕਿਸ ਤਰ੍ਹਾਂ ਦੇ ਥੈਰੇਪਿਸਟਾਂ ਨੂੰ ਮਿਲ ਸਕਦਾ ਹਾਂ?

    ਸਾਡੀ ਟੀਮ ਵਿੱਚ ਆਸਟ੍ਰੇਲੀਆ ਵਿੱਚ ਹੋਣ ਵਾਲੇ ਪੰਜਾਬੀ ਬੋਲਦੇ ਥੈਰੇਪਿਸਟ ਸ਼ਾਮਲ ਹਨ

    • ਰਜਿਸਟਰਡ ਸਾਇਕੋਲੋਜਿਸਟ
    • ਕਲੀਨਿਕਲ ਸਾਇਕੋਲੋਜਿਸਟ
    • ਰਜਿਸਟਰਡ ਕਾਊਂਸਲਰ ਅਤੇ ਸਾਇਕੋਥੈਰੇਪਿਸਟ

    ਤੁਸੀਂ ਉਹ ਥੈਰੇਪਿਸਟ ਚੁਣ ਸਕਦੇ ਹੋ ਜੋ ਤੁਹਾਡੀਆਂ ਲੋੜਾਂ, ਟੀਚਿਆਂ ਅਤੇ ਬਜਟ ਦੇ ਮੁਤਾਬਿਕ ਢੁੱਕਵਾਂ ਹੋਵੇ। ਜੇਕਰ ਤੁਸੀਂ ਰਜਿਸਟਰਡ ਸਾਇਕੋਲੋਜਿਸਟ ਜਾਂ ਕਲੀਨਿਕਲ ਸਾਇਕੋਲੋਜਿਸਟ ਨੂੰ ਮਿਲਦੇ ਹੋ, ਤਾਂ ਤੁਸੀਂ ਮੈਡੀਕੇਅਰ ਰੀਬੇਟ ਲਈ ਵੀ ਯੋਗ ਹੋ ਸਕਦੇ ਹੋ।

  • ਕੀ ਇਹ ਥੈਰੇਪਿਸਟ ਯੋਗਤਾ ਪ੍ਰਾਪਤ ਅਤੇ ਤਜਰਬੇਕਾਰ ਹਨ?

    ਹਾਂ। ਸਾਡੇ ਪਲੇਟਫਾਰਮ ‘ਤੇ ਮੌਜੂਦ ਸਾਰੇ ਪੰਜਾਬੀ ਬੋਲਣ ਵਾਲੇ ਥੈਰੇਪਿਸਟ ਸਿਖਲਾਈ ਪ੍ਰਾਪਤ ਅਤੇ ਤਜਰਬੇਕਾਰ ਮਾਹਿਰ ਹਨ। ਆਸਟ੍ਰੇਲੀਆ ਵਿੱਚ ਅਧਾਰਿਤ ਸਾਇਕੋਲੋਜਿਸਟ AHPRA (ਆਸਟ੍ਰੇਲੀਅਨ ਹੈਲਥ ਪ੍ਰੈਕਟੀਸ਼ਨਰ ਰੈਗੂਲੇਸ਼ਨ ਏਜੰਸੀ) ਨਾਲ ਰਜਿਸਟਰਡ ਹਨ।

    ਕਾਊਂਸਲਰ ਅਤੇ ਸਾਇਕੋਥੈਰੇਪਿਸਟ ਮਾਨਤਾ ਪ੍ਰਾਪਤ ਪੇਸ਼ੇਵਰ ਸੰਸਥਾਵਾਂ ਰਾਹੀਂ ਰਜਿਸਟਰਡ ਹਨ, ਜਿਵੇਂ ਕਿ ACA (ਆਸਟ੍ਰੇਲੀਅਨ ਕਾਊਂਸਲਿੰਗ ਐਸੋਸੀਏਸ਼ਨ) ਅਤੇ PACFA (ਸਾਈਕੋਥੈਰੇਪੀ ਅਤੇ ਕਾਊਂਸਲਿੰਗ ਫੈਡਰੇਸ਼ਨ ਆਫ਼ ਆਸਟ੍ਰੇਲੀਆ)।

    ਸਾਡੇ ਸਾਰੇ ਸਾਇਕੋਲੋਜਿਸਟ, ਕਾਊਂਸਲਰ ਅਤੇ ਥੈਰੇਪਿਸਟ ਸਾਡੀ ਟੀਮ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਇੱਕ ਵਿਸਥਾਰ-ਪੂਰਵਕ ਭਰਤੀ ਅਤੇ ਜਾਂਚ ਪ੍ਰਕਿਰਿਆ ਰਾਹੀਂ ਪਰਖੇ ਗਏ ਹਨ।

  • ਕੀ ਮੈਂ ਮੈਡੀਕੇਅਰ ਜਾਂ ਪ੍ਰਾਈਵੇਟ ਇੰਸ਼ੋਰੈਂਸ ਵਰਤ ਸਕਦਾ ਹਾਂ?

    ਜੇਕਰ ਤੁਸੀਂ ਆਪਣੇ GP ਤੋਂ ਰੈਫ਼ਰਲ ਅਤੇ ਜਾਇਜ਼ “ਮੈਂਟਲ ਹੈਲਥ ਟਰੀਟਮੈਂਟ ਪਲਾਨ” (MHCP) ਨਾਲ ਕਿਸੇ AHPRA-ਰਜਿਸਟਰਡ ਸਾਇਕੋਲੋਜਿਸਟ ਨੂੰ ਮਿਲਦੇ ਹੋ, ਤਾਂ ਤੁਸੀਂ ਮੈਡੀਕੇਅਰ ਰੀਬੇਟ ਲਈ ਯੋਗ ਹੋ ਸਕਦੇ ਹੋ। ਤੁਸੀਂ ‘ਤੇ ਉਪਲਬਧ ਇੱਕ ਔਨਲਾਈਨ ਜੀਪੀ ਤੋਂ MHCP ਵੀ ਪ੍ਰਾਪਤ ਕਰ ਸਕਦੇ ਹੋ।

    ਤੁਹਾਡੇ ਬੀਮਾਕਰਤਾ, ਬੀਮਾ ਕਵਰ ਦੇ ਪੱਧਰ ਅਤੇ ਤੁਸੀਂ ਜਿਸ ਪੰਜਾਬੀ ਬੋਲਣ ਵਾਲੇ ਸਾਇਕੋਲੋਜਿਸਟ ਜਾਂ ਕਾਊਂਸਲਰ ਨੂੰ ਮਿਲ ਰਹੇ ਹੋ, ਇਨ੍ਹਾਂ ਗੱਲਾਂ ਦੇ ਆਧਾਰ ‘ਤੇ ਪ੍ਰਾਈਵੇਟ ਹੈਲਥ ਰੀਬੇਟ ਵੀ ਉਪਲਬਧ ਹੋ ਸਕਦੇ ਹਨ।

  • ਰਜਿਸਟਰਡ ਸਾਇਕੋਲੋਜਿਸਟ, ਕਲੀਨਿਕਲ ਸਾਇਕੋਲੋਜਿਸਟ ਅਤੇ ਕਾਊਂਸਲਰ ਵਿੱਚ ਕੀ ਫ਼ਰਕ ਹੁੰਦਾ ਹੈ?

    ਸਾਇਕੋਲੋਜਿਸਟ ਅਤੇ ਕਾਊਂਸਲਰ ਸਾਰੇ ਸਿਖਲਾਈ ਪ੍ਰਾਪਤ ਪੇਸ਼ੇਵਰ ਹੁੰਦੇ ਹਨ ਜੋ ਗੱਲਬਾਤ-ਰਾਹੀਂ ਸਹਾਇਤਾ ਪ੍ਰਦਾਨ ਕਰਦੇ ਹਨ, ਪਰ ਉਨ੍ਹਾਂ ਦੀ ਸਿਖਲਾਈ, ਰਜਿਸਟ੍ਰੇਸ਼ਨ, ਅਤੇ ਮੁਹਾਰਤ ਦੇ ਖੇਤਰ ਵੱਖਰੇ ਹੋ ਸਕਦੇ ਹਨ।

    ਰਜਿਸਟਰਡ ਸਾਇਕੋਲੋਜਿਸਟ ਯੂਨੀਵਰਸਿਟੀ-ਸਿੱਖਿਅਤ ਮਾਨਸਿਕ ਸਿਹਤ ਮਾਹਿਰ ਹੁੰਦੇ ਹਨ ਜੋ AHPRA ਨਾਲ ਰਜਿਸਟਰਡ ਹੁੰਦੇ ਹਨ। ਇਹ ਸਬੂਤ-ਅਧਾਰਿਤ ਮਨੋਵਿਗਿਆਨਕ ਥੈਰੇਪੀਆਂ ਦੀ ਵਰਤੋਂ ਕਰਦੇ ਹੋਏ ਮਾਨਸਿਕ ਸਿਹਤ ਨਾਲ ਸੰਬੰਧਿਤ ਵੱਖ-ਵੱਖ ਸਮੱਸਿਆਵਾਂ ਦਾ ਮੁਲਾਂਕਣ, ਪਛਾਣ ਅਤੇ ਇਲਾਜ ਕਰਨ ਲਈ ਯੋਗ ਹੁੰਦੇ ਹਨ। ਯੋਗ ਗਾਹਕਾਂ ਲਈ ਮੈਡੀਕੇਅਰ ਰੀਬੇਟ ਉਪਲਬਧ ਹੋ ਸਕਦੇ ਹਨ।

    ਕਲਿਨੀਕਲ ਸਾਇਕੋਲੋਜਿਸਟ ਉਹ ਸਾਇਕੋਲੋਜਿਸਟ ਹੁੰਦੇ ਹਨ ਜਿਨ੍ਹਾਂ ਨੇ ਕਲਿਨੀਕਲ ਸਾਇਕੋਲੋਜੀ ਵਿੱਚ ਵਧੀਕ ਪੋਸਟ-ਗ੍ਰੈਜੂਏਟ ਸਿਖਲਾਈ ਅਤੇ ਨਿਗਰਾਨੀ ਹੇਠ ਅਭਿਆਸ ਪੂਰਾ ਕੀਤਾ ਹੁੰਦਾ ਹੈ। ਇਹ ਅਕਸਰ ਵਧੇਰੇ ਗੁੰਝਲਦਾਰ ਜਾਂ ਗੰਭੀਰ ਮਾਨਸਿਕ ਸਿਹਤ ਸਮੱਸਿਆਵਾਂ ਵਾਲੇ ਲੋਕਾਂ ਨਾਲ ਕੰਮ ਕਰਦੇ ਹਨ। ਯੋਗ ਗਾਹਕਾਂ ਲਈ ਮੈਡੀਕੇਅਰ ਰੀਬੇਟ ਉਪਲਬਧ ਹੋ ਸਕਦੇ ਹਨ।

    ਕਾਊਂਸਲਰ ਅਤੇ ਸਾਇਕੋਥੈਰੇਪਿਸਟ ਭਾਵਨਾਤਮਕ ਚੁਣੌਤੀਆਂ, ਜੀਵਨ ਦੇ ਬਦਲਾਅ, ਰਿਸ਼ਤਿਆਂ ਦੀਆਂ ਸਮੱਸਿਆਵਾਂ, ਤਣਾਅ ਅਤੇ ਨਿੱਜੀ ਵਿਕਾਸ ਨਾਲ ਸੰਬੰਧਿਤ ਮਸਲਿਆਂ ਲਈ ਸਹਾਇਕ ਅਤੇ ਗੱਲਬਾਤ-ਅਧਾਰਿਤ ਥੈਰੇਪੀ ਪ੍ਰਦਾਨ ਕਰਦੇ ਹਨ। ਬਹੁਤ ਸਾਰੇ ਮਾਹਿਰ ਪੇਸ਼ੇਵਰ ਸੰਸਥਾਵਾਂ ਰਾਹੀਂ ਮਾਨਤਾ-ਪ੍ਰਾਪਤ ਹੁੰਦੇ ਹਨ, ਅਤੇ ਕਾਊਂਸਲਿੰਗ ਜਾਂ ਸਾਇਕੋਥੈਰੇਪੀ ਤਰੀਕਿਆਂ ਵਿੱਚ ਵਿਸ਼ੇਸ਼ ਸਿਖਲਾਈ ਪ੍ਰਾਪਤ ਹੁੰਦੇ ਹਨ।

    ਇਹ ਤਿੰਨੇ ਹੀ ਅਰਥਪੂਰਨ ਸਹਾਇਤਾ ਪ੍ਰਦਾਨ ਕਰ ਸਕਦੇ ਹਨ, ਅਤੇ ਸਭ ਤੋਂ ਬੇਹਤਰੀਨ ਚੋਣ ਤੁਹਾਡੀਆਂ ਲੋੜਾਂ, ਟੀਚਿਆਂ ਅਤੇ ਤਰਜੀਹਾਂ ‘ਤੇ ਨਿਰਭਰ ਕਰਦੀ ਹੈ।

  • ਸੈਸ਼ਨਾਂ ਦੀ ਕੀਮਤ ਕਿੰਨੀ ਹੁੰਦੀ ਹੈ?

    ਸੈਸ਼ਨ ਦੀ ਫ਼ੀਸ ਥੈਰੇਪਿਸਟ ਦੀ ਯੋਗਤਾ ਅਤੇ ਤਜਰਬੇ ਦੇ ਅਨੁਸਾਰ ਵੱਖ-ਵੱਖ ਹੋ ਸਕਦੀ ਹੈ, ਹੋਰ ਜਾਣਕਾਰੀ ਲਈ ਉੱਪਰ ਦਿੱਤੀਆਂ ਸਾਡੀਆਂ ਕੀਮਤਾਂ ਵੇਖੋ ।

    ਤੁਸੀਂ ਬੁੱਕਿੰਗ ਕਰਨ ਤੋਂ ਪਹਿਲਾਂ ਹਰ ਥੈਰੇਪਿਸਟ ਦੀ ਫ਼ੀਸ ਉਸਦੇ ਪ੍ਰੋਫ਼ਾਈਲ ‘ਤੇ ਵੇਖ ਸਕਦੇ ਹੋ।

  • ਕੀ ਸੈਸ਼ਨ ਔਨਲਾਈਨ ਹੁੰਦੇ ਹਨ ਜਾਂ ਵਿਅਕਤੀਗਤ ਤੌਰ ‘ਤੇ ਮਿਲ ਕੇ?

    ਸਾਡੇ ਸਾਰੇ ਸੈਸ਼ਨ ਇੱਕ ਸੁਰੱਖਿਅਤ ਟੈਲੀਹੈਲਥ ਪਲੇਟਫਾਰਮ ਦੀ ਵਰਤੋਂ ਕਰਕੇ ਔਨਲਾਈਨ ਕਰਵਾਏ ਜਾਂਦੇ ਹਨ। ਇਸ ਨਾਲ ਤੁਸੀਂ ਜਿੱਥੇ ਵੀ ਹੋ, ਉੱਥੋਂ ਹੀ ਆਪਣੀ ਸੁਵਿਧਾ ਦੇ ਅਨੁਸਾਰ ਥੈਰੇਪੀ ਲੈ ਸਕਦੇ ਹੋ।

  • ਜੇਕਰ ਥੈਰੇਪਿਸਟ ਮੇਰੇ ਲਈ ਸਹੀ ਨਾ ਹੋਵੇ, ਤਾਂ ਕੀ ਮੈਂ ਥੈਰੇਪਿਸਟ ਨੂੰ ਬਦਲ ਸਕਦਾ ਹਾਂ?

    ਹਾਂ। ਆਪਣੇ ਲਈ ਸਹੀ ਥੈਰੇਪਿਸਟ ਲੱਭਣਾ ਮਹੱਤਵਪੂਰਨ ਹੈ। ਜੇਕਰ ਤੁਹਾਨੂੰ ਲੱਗੇ ਕਿ ਤੁਹਾਡਾ ਥੈਰੇਪਿਸਟ ਤੁਹਾਡੇ ਲਈ ਸਹੀ ਨਹੀਂ ਹੈ, ਤਾਂ ਤੁਸੀਂ ਕਿਸੇ ਵੀ ਸਮੇਂ ਥੈਰੇਪਿਸਟ ਬਦਲ ਸਕਦੇ ਹੋ।

  • ਕੀ ਮੇਰੀ ਜਾਣਕਾਰੀ ਨਿੱਜੀ ਅਤੇ ਗੁਪਤ ਰੱਖੀ ਜਾਂਦੀ ਹੈ?

    ਹਾਂ। ਤੁਹਾਡੀ ਨਿੱਜੀ ਜਾਣਕਾਰੀ ਅਤੇ ਸੈਸ਼ਨਾਂ ਨੂੰ ਪੇਸ਼ੇਵਰ ਗੁਪਤਤਾ ਮਿਆਰਾਂ ਅਤੇ ਨਿੱਜਤਾ ਕਾਨੂੰਨਾਂ ਦੇ ਅਨੁਸਾਰ ਸੰਭਾਲਿਆ ਜਾਂਦਾ ਹੈ। ਅਸੀਂ ਆਪਣੇ ਪ੍ਰੈਕਟਿਸ ਮੈਨੇਜਮੈਂਟ ਸੌਫ਼ਟਵੇਅਰ ਵਜੋਂ Halaxy ਨਾਲ ਕੰਮ ਕਰਦੇ ਹਾਂ, ਜੋ ਕਿ ISO 27001 ਪ੍ਰਮਾਣਿਤ (ਇੰਫੋਰਮੇਸ਼ਨ ਸਕਿਊਰਿਟੀ ਮੈਨਜਮੈਂਟ ਸਿਸਟਮ) ਅਤੇ HIPAA ਦੇ ਨਿਯਮਾਂ ਦੀ ਪਾਲਣਾ ਕਰਦਾ ਹੈ (Halaxy)।  ਤੁਸੀਂ ਸਾਡੀ ਨਿੱਜਤਾ ਨੀਤੀ ਇੱਥੇ ਦੇਖ ਸਕਦੇ ਹੋ

ਪੰਜਾਬੀ ਬੋਲਣ ਵਾਲੇ ਸਾਇਕੋਲੋਜਿਸਟ, ਕਾਊਂਸਲਰ ਅਤੇ ਥੈਰੇਪਿਸਟ

If you are in crisis or immediate danger, please call 000 in Australia. For 24/7 crisis support, call Lifeline on 13 11 14.

If you are located overseas, please use these crisis contact resources for assistance.